Wednesday, January 14, 2015

ਤਨਾਓ - ਕਾਰਣ ਅਤੇ ਨਿਦਾਨ (ਲੜੀ - ਪਹਿਲੀ)

ਤਨਾਓ - ਕਾਰਣ ਅਤੇ ਨਿਦਾਨ (ਲੜੀ - ਪਹਿਲੀ)
ਇਹ ਸਭ ਬਹੁਤ ਸਧਾਰਨ ਸੂਤਰ ਹਨ। ਰੋਜ਼ਾਨਾ ਜੀਵਨ ਵਿਚ ਇਹਨਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਜਦੋਂ ਅਸੀਂ ਕਿਸੇ ਸਮੱਸਿਆ ਕਾਰਨ ਆਪਣੇ ਆਪ ਨੂੰ ਤਨਾਓ-ਗ੍ਰਸਤ ਮਹਿਸੂਸ ਕਰਦੇ ਹਾਂ, ਅਤੇ ਕੋਈ ਉਚਿਤ ਤਰੀਕਾ ਨਹੀਂ ਖੋਜ ਪਾਉਂਦੇ ਕਿ ਆਖਿਰ ਇਸ ਸਮੱਸਿਆ ਦਾ ਹੱਲ ਕੀ ਹੈ।

ਇਹਨਾਂ ਸੂਤਰਾਂ ਵਿਚੋਂ ਸਭ ਤੋਂ ਪਹਿਲਾ ਸੂਤਰ ਹੈ ਸ੍ਵੈਮ ਅਰਥਾਤ ਆਪਣੇ ਆਪ ਨੂੰ ਸਮਝਣਾ ਅਤੇ ਆਪਣੇ ਮੂਲ ਤੱਤ ਨਾਲ ਇਕਤਵ ਮਹਿਸੂਸ ਕਰਨਾ। ਜਦੋਂ ਅਸੀਂ ਇਸ ਅਹਿਸਾਸ  ਨੂੰ ਆਪਣੇ ਅੰਦਰ ਸਮੋਅ ਲੈਂਦੇ ਹਾਂ ਤਾਂ  ਸਾਡੇ ਅੰਦਰਲੀ ਰਿਣਾਤਮਕਤਾ ਆਪਣੇ ਆਪ ਘਟਣ ਲਗ ਪੈਂਦੀ ਹੈ ਅਤੇ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ। ਇਹ ਗੱਲ ਸੁਣਨ ਵਿਚ ਤਾਂ ਸਧਾਰਨ ਲੱਗਦੀ ਪਰ ਹੈ ਬਹੁਤ ਅਸਰਕਾਰਕ, ਕਿਉਂਕਿ ਇਹ ਰਿਣਾਤਮਕਤਾ ਅਸਲ ਵਿਚ ਸਾਡੀ ਇਕੱਲਤਾ ਵਿਚੋਂ ਉਪਜਦੀ ਹੈ। ਇਕੱਲਤਾ ਦਾ ਅਰਥ ਸਿਰਫ਼ ਇਹ ਨਹੀਂ ਹੁੰਦਾ ਕਿ ਸਾਡੇ ਕੋਲ ਕੋਈ ਸ਼ਖ਼ਸ ਭੌਤਿਕ ਰੂਪ ਵਿਚ ਮੌਜੂਦ ਨਹੀਂ ਹੈ, ਬਲਕਿ ਕਈ ਵਾਰ ਇਹ ਅਹਿਸਾਸ ਕਿ ਸਾਡੇ ਕੋਲ ਮੌਜੂਦ ਸ਼ਖ਼ਸ  ਸਾਡਾ ਆਪਣਾ ਨਹੀਂ ਹੈ, ਵੀ ਇਕੱਲਤਾ ਦਾ ਇੱਕ ਭਿਅੰਕਰ ਰੂਪ ਪੇਸ਼ ਕਰਦਾ ਹੈ।
............ਚਲਦਾ